Home » News & Politics » ਸੀਨੀਅਰ ਮੈਡੀਕਲ ਅਫਸਰ ਰਿਸ਼ਵਤ ਲੈਂਦਿਆ ਗ੍ਰਿਫਤਾਰ

ਸੀਨੀਅਰ ਮੈਡੀਕਲ ਅਫਸਰ ਰਿਸ਼ਵਤ ਲੈਂਦਿਆ ਗ੍ਰਿਫਤਾਰ

Written By TV Punjab on Wednesday, May 24, 2017 | 08:02 AM

 
For latest news log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ YouTube ਚੈਨਲ - https://www.youtube.com/TvPunjab?sub_confirmation=1 ਸੰਗਰੂਰ: ਸੰਗਰੂਰ ਵਿਜੀਲੈਂਸ ਟੀਮ ਨੇ ਅਹਮਦਗੜ੍ਹ ਦੇ ਇੱਕ ਐੱਸ.ਐੱਅ.ਓ ਡਾ: ਨਰਿੰਦਰ ਕੁਮਾਰ ਨੂੰ ੧੦,੦੦੦ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦਰਅਸਲ ਅਹਿਮਦਗੜ੍ਹ ਦੇ ਐਸ.ਐਮ.ਓ. ਡਾ: ਨਰਿੰਦਰ ਕੁਮਾਰ ਨੇ ਆਪਣੇ ਹਸਪਤਾਲ ਦੇ ਮੁਲਾਜ਼ਮ ਜਸਵਿੰਦਰ ਸਿੰਘ ਤੋਂ ੧੦੦੦੦ ਰੁਪਏ ਰਿਸ਼ਵਤ ਲਈ ਸੀ। ਦੱਸਣਯੋਗ ਹੈ ਕਿ ਜਸਵਿੰਦਰ ਸਿੰਘ ਅਹਮਦਗੜ੍ਹ ਹਸਪਤਾਲ 'ਚ ਰੇਡੀਓਗ੍ਰਾਫੀ ਦਾ ਕੰਮ ਕਰਦਾ ਸੀ ਪਰ ਸਰਕਾਰੀ ਤੌਰ 'ਤੇ ਪੱਕਾ ਨਹੀਂ ਸੀ ਤੇ ਡਾ: ਨਰਿੰਦਰ ਕੁਮਾਰ ਨੇ ਉਸ ਨੂੰ ਨੋਟਿਸ ਦੇ ਕੇ ਨੌਕਰੀ ਤੋਂ ਬਰਖਾਸਤ ਕੀਤਾ ਸੀ।ਜਿਸ ਦੇ ਚਲਦਿਆਂ ਜਸਵਿੰਦਰ ਸਿੰਘ ਨੇ ਨੋਟਿਸ ਦਾ ਜਵਾਬ ਵੀ ਦਿੱਤਾ। ਪਰ ਇਸ ਜਵਾਬ ਨੂੰ ਸਹੀ ਨਾ ਮੰਨਦੇ ਹੋਏ ਡਾ: ਨਰਿੰਦਰ ਕੁਮਾਰ ਨੇ ਜਸਵਿੰਦਰ ਸਿਘ ਨੂੰ ਨੌਕਰੀ ਤੋਂ ਕੱਢਣ ਦੀ ਗੱਲ ਸਾਹਮਣੇ ਰੱਖੀ ਤੇ ਨਾਲ ਹੀ ਉਸ ਨੂੰ ਨੌਕਰੀ ਬਚਾਉਣ ਲਈ ਦੋਸ਼ੀ ਡਾ: ਨੇ ਪੈਸਿਆਂ ਦੀ ਮੰਗ ਕੀਤੀ। ਜਸਵਿੰਦਰ ਸਿੰਘ ਨੇ ਡਾ: ਨਰਿੰਦਰ ਕੁਮਾਰ ਨੂੰ ੧੦੦੦੦ ਦੀ ਰਕਮ ਪਹਿਲਾਂ ਹੀ ਦੇ ਦਿੱਤੀ ਸੀ ਤੇ ਬਾਕੀ ਰਹਿੰਦੀ ਰਕਮ ਦੇਣ ਤੋਂ ਪਹਿਲਾਂ ਇਸ ਮਾਮਲੇ ਬਾਰੇ ਸਾਰੀ ਜਾਣਕਾਰੀ ਸੰਗਰੂਰ ਵਿਜੀਲੈਂਸ ਵਿਭਾਗ ਨੂੰ ਦੇ ਦਿੱਤੀ। ਦੋਸ਼ੀ ਦਾ ਕਹਿਣਾ ਹੈ ਕਿ ਜਸਵਿੰਦਰ ਸਿੰਘ ਆਪਣੀ ਡਿਊਟੀ ਤੋਂ ਗੈਰ ਹਾਜ਼ਿਰ ਰਹਿੰਦਾ ਸੀ ਜਿਸ ਕਰਕੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਲਈ ਨੌਟਿਸ ਦਿੱਤਾ ਗਿਆ ਸੀ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।